Bhoot Pret & Baba Vadbhag Singh Da Sach

video: Bhai Paramjeet Singh Kesri
pehle audio player pouse kro ji --->
sach sunan de li video jrur dekho




ਵਡਭਾਗ ਸਿੰਘ ਦੀ ਬੰਸਾਵਲੀ ਜੋ ਭਾਈ ਕਾਹਨ ਸਿੰਘ
ਨਾਭਾ ਦੀ ਮਹਾਨ ਦੇਣ ਮਹਾਨ ਕੋਸ਼ ਵਿਚ ਦਰਜ ਹੈ ਇਸ
ਤਰਾਂ ਹੈ ..ਵਡਭਾਗ ਸਿੰਘ ਕਰਤਾਰ ਦੇ ਰਾਈਸ ਧੀਰ ਮੱਲ ਦੀ ਵੰਸ
ਦਾ ਮੋਢੀ ਹੈ |ਇਸ ਨੇ ਨਾਸਿਰ ਅਲੀ ਜੋ ਜਲੰਧਰ ਦਾ ਫੌਜਦਾਰ ਸੀ ਜਿਸ
ਨੇ ਕਰਤਾਰ ਪੁਰ ਦਾ ਥੰਮ ਸਾਹਿਬ ਸਾੜਿਆ ਸੀ .ਦੀ ਲਾਸ਼ ਕਬਰ ਵਿਚੋਂ
ਕਢ ਮਚਾਈ ਸੀ ਵਡਭਾਗ ਸਿੰਘ ਦਾ ਦੇਹਾਂਤ ਸਨ 1762 ਵਿਚ ਹੋਇਆ |
ਬੰਸਾਬਲੀ ਇਹ ਹੈ .ਸ਼੍ਰੀ ਗੁਰੂ ਰਾਮ ਦਾਸ ਜੀ
ਸ਼੍ਰੀ ਗੁਰੂ ਅਰਜਨ ਸਾਹਿਬ ਜੀ ...ਬਾਬਾ ਗੁਰਦਿਤਾ ਜੀ ,,ਧੀਰ ਮੱਲ
ਜੀ ..ਭਾਰ ਚੰਦ ਜੀ ..ਨਿਰੰਜਨ ਰਾਇ ਜੀ .ਬਿਕਰਮ ਸਿੰਘ ਜੀ ,,,ਰਾਮ
ਸਿੰਘ ਜੀ ..ਬਡਭਾਗ ਸਿੰਘ ਜੀ ..ਗੁਰੂ ਹਰਗੋਬਿੰਦ ਸਾਹਿਬ ਜੀ ਨੂ ਜਦੋ
ਪੰਚਮ ਪਾਤਸ਼ਾਹ ਨੇ ਗੁਰਿਆਈ ਦਿਤੀ ਤਾ |ਪਿਰਥੀ ਚੰਦ ਦੀ ਔਲਾਦ
ਕਰਤਾਰ ਪੁਰੀਏ ਆਦਿ ਸੋਢੀ ਗੁਰੂ ਘਰ ਦੇ ਵਿਰੋਧੀ ਹੋਕੇ ਸਮੇ ਦਿ ਹਕੂਮਤ
ਨਾਲ ਰਲ ਕੇ ਸਾਜਿਸ਼ਾਂ ਕਰਦੇ ਰਹੇ | ਬਾਬਾ ਧੀਰ ਮੱਲ ਜਿਸ ਨੂ ਛੇਵੇ ਗੁਰੂ
ਜੀ ਨੇ ਦੂਜਾ ਪਿਰਥੀਆ ਆਖ ਕੇ ਮੀਨਾ ਕਿਹਾ ਸੀ ਓਸ ਨੇ ਕੁਝ
ਮਸੰਦਾਂ ਨੂ ਗੰਢ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇ ਤੱਕ ਗੁਰੂ ਬਣਨ ਦੀਆਂ
ਚਾਲਾਂ ਚਲੀਆਂ | ਇਥੋ ਤੱਕ ਗੁਰੂ ਤੇਗ ਬਾਹੁਦਰ ਸਾਹਿਬ ਤੇ
ਗੋਲੀ ਵੀ ਚਲਵਾਈ ਪਰ ਕਾਮਯਾਬ ਨਾ ਹੋਏ |ਇਸ ਵਡਭਾਗ ਸਿੰਘ ਦੇ ਸਮੇ
ਤੋ ਇਥੇ ਭੂਤਾਂ ਕਢਣ ਦਾ ਡਰਾਮਾ ਕੀਤਾ ਜਾਂਦਾ ਸੀ ਅਤੇ ਜੋ ਅਜ ਤਕ
ਨਿਰਵਿਘਨ ਜਾਰੀ ਹੈ ]ਅਜ ਇਹਨਾ ਦੇ ਵੀ ਕਈ ਡੇਰੇ ਹਨ ਜਿਥੇ ਪ੍ਰਕਾਸ਼
ਤਾ ਗੁਰੂ ਗਰੰਥ ਸਾਹਿਬ ਜੀ ਕੀਤਾ ਜਾਂਦਾ ਹੈ | ਪਰ ਇਥੇ ਰਾਤ ਰਾਤ
ਭਰ ਦੂਰੋ ਨੇੜਿਓ ਆਏ ਲੋਕ ਸਿਰ ਹਿਲਾਉਂਦੇ ਹਨ ਅਤੇ ਭੂਤਾਂ ਹੋਣ
ਦਾ ਡਰਾਮਾ ਕਰਦੇ ਹਨ |ਗੁਰਬਾਣੀ ਤਾ ਭੂਤਾਂ ਪ੍ਰੇਤਾਂ ਨੂ
ਮੰਨਦੀ ਨਹੀ ਫੇਰ ਇਹਨਾ ਕਰਤਾਰ ਪੁਰ ਕਿਹੜੀ ਮਸ਼ੀਨ ਲਾਈ ਹੋਈ ਹੈ
ਕਿ ਓਥੇ ਜਾਨ ਨਾਲ ਭੂਤਾਂ ਭਜ ਜਾਂਦੀਆਂ ਹਨ | ਓਥੇ ਇਕ
ਗੰਦਾ ਜਿਹਾ ਛਪੜ ਹੈ ਜਿਸ ਵਿਚ ਸਾਰੇ ਸਾਹਿਰ
ਦਾ ਗੰਦਾ ਪਾਣੀ ਆਉਂਦਾ ਹੈ .ਕਈ ਲੋਕ ਉਥੋ ਪਾਣੀ ਦੀਆਂ ਬੋਤਲਾ ਭਰ
ਕੇ ਘਰ ਨੂ ਲੈਕੇ ਆਉਂਦੇ ਨੇ ਕਿ ਇਸ ਪਾਣੀ ਦੇ ਛਿੜਕਣ ਨਾਲ ਭੂਤ ਪ੍ਰੇਤ ਭਜ
ਜਾਂਦੇ ਹਨ ..ਸੋ ਅੰਤ ਵਿਚ ਓਹਨਾ ਵੀਰ ਭੈਣ ਮਾਤਾ ਜੋ
ਇਹਨਾ ਪਖੰਡਾ ਵਿਚ ਫਸੇ ਹੋਏ ਨੇ ਆਓ ਬਾਹਰ ਨਿਕਲੀਏ ..ਆਓ ਗੁਰੂ ਦੇ
ਲੜ ਲਗੀਏ ਇਹਨਾ ਪਾਖੰਡੀਆਂ ਦੇ ਡੇਰਿਆਂ ਵਿਚ ਕੁਝ ਨਹੀ ਰਖਿਆ ਇਹ
ਆਪ ਗੁਰੂ ਘਰ ਤੋ ਭਗੌੜੇ ਅਤੇ ਦੋਖੀ ਹਨ .ਜੇਕਰ ਗੁਰੂ ਦੇ ਲੜ ਲਗੋਗੇ ਸੁਖ ਹੀ ਸੁਖ
ਹੈ ਜਨਮ ਸਫਲ ਹੈ ਨਹੀ ਤਾ ਫੇਰ ਭਟਕਦੇ ਫਿਰੋਗੇ ਗੁਰੂ ਦੇ ਲੜ ਲੱਗ ਕੇ ਸਭ ਦੁਖ
ਦਰਦ ਵਹਿਮ ਭਰਮ ਦੂਰ ਹੋ ਜਾਣਗੇ ..ਇਹਨਾ ਪਖੰਡ ਦੀਆਂ ਦੁਕਾਨਾ ਤੇ ਕੁਝ
ਨਹੀ ਰਖਿਆ ....ਡੇਰੇ ਤਿਆਗੋ ਅਤੇ ਗੁਰੂ ਗਰੰਥ ਸਾਹਿਬ ਜੀ ਸ਼ਰਨ ਵਿਚ
ਆਓ ਇਸ ਵਿਚ ਹੀ ਭਲਾਈ ਹੈ ..................
bhai Sharanjeet singh ji 

No comments: